Page 195- Gauri Mahala 5- ਜਿਸ ਕਾ ਦੀਆ ਪੈਨੈ ਖਾਇ ॥ They wear and eat the gifts from the Lord; ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥ How can laziness help them, O mother? ||1|| ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥ Forgetting her Husband Lord, and attaching herself to other affairs, ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥ The soul-bride throws away the precious jewel in exchange for a mere shell. ||1||Pause|| ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥ Forsaking God, she is attached to other desires. ਦਾਸਿ ਸਲਾਮੁ ਕਰਤ ਕਤ ਸੋਭਾ ॥੨॥ But who has gained honor by saluting the slave? ||2|| ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥ They consume food and drink, delicious and sublime as ambrosial nectar. ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥ But the dog does not know the One who has bestowed these. ||3|| ਕਹੁ ਨਾਨਕ ਹਮ ਲੂਣ ਹਰਾਮੀ ॥ Says Nanak, I have been unfaithful to my own nature. ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥ Please forgive me, O God, O Searcher of hearts. ||4||76||145|| Page 1278- malar Mahala 5- ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥ O Beloved, Your state is inaccessible and infinite. ਮਹਾ ਪਤਿਤ ਤੁਮੑ ਤਾਰੇ ॥ You save even the worst sinners. ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥ He is the Purifier of sinners, the Lover of His devotees, the Ocean of mercy, our Lord and Master. ਸੰਤਸੰਗੇ ਭਜੁ ਨਿਸੰਗੇ ਰਂਉ ਸਦਾ ਅੰਤਰਜਾਮੀਆ ॥ In the Society of the Saints, vibrate and meditate on Him with commitment forever; He is the Inner-knower, the Searcher of hearts. ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥ Those who wander in reincarnation through millions of births, are saved and carried across, by meditating in remembrance of the Naam. ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮੑਾਰੇ ॥੨॥ Nanak is thirsty for the Blessed Vision of Your Darshan, O Dear Lord; please take care of him. ||2||